Saturday, May 9, 2009

ਨਦੀ ਮਾਂ




ਤੂੰ ਕਿੰਨਾ ਉੱਲਰ ਉੱਲਰ ਪੈਂਦੀ
ਵਰਤਾਉਣ ਲਈ ਆਪਣਾ ਆਪਾ
ਜੰਗਲਾਂ ਰੁੱਖਾਂ ਨੂੰ
ਜੀਵ ਜੰਤਾਂ ਨੂੰ
ਤੇ ਅਸੀਂ
ਤੇਰੇ ਪੁੱਤ ਕਪੁੱਤ
ਪਾ ਰਹੇ ਹਾਂ ਜ਼ਹਿਰਾਂ
ਤੇਰੇ ਪਾਣੀਆ 'ਚ
ਤੇ ਪੀਣ ਲਈ
ਫਿਰ ਕਰਦੇ ਹਾਂ ਸਾਫ ਪਾਣੀ ਨੂੰ
ਜੋ ਅੰਮ੍ਰਿਤ ਸੀ ਪਹਿਲਾਂ… …
....... ....... ...........

No comments: